PRESS STATEMENT | WASHINGTON |
Washington: April 16, 2019: Guru Gobind Singh Foundation (GGSF) based in Washington has honored activists who have lobbied and worked behind scenes to bring the Kartarpur corridor in the forefront from last two decades. A corridor is being built between India and Pakistan this year to facilitate the travel of pilgrims to visit a Sikh sacred site marking the final resting place of the found of Sikhism, Guru Nanak.
GGSF honored United Sikh Mission based in Los Angeles, Kuldip Singh Wadala, the Late Akali leader in Punjab, Ambassador John McDonald of Multi-Track Diplomacy in Washington, and Engineer Surinder Singh for their work and contribution to raise the issue of the opening of the Kartarpur Corridor and lobbying for this cause for over 2 decades in both Pakistan and India.
Sarabjit Singh Sidhu, Chairman of GGSF, said, “Every year, GGSF honors individuals and organizations who have contributed for the betterment of the Sikh community. This year we decided to highlight the contributions of those who have worked on the issue of Kartarpur corridor for so long and yet their role has not been recognized. This corridor is of utmost importance to Sikhs all over the world.”
Ambassador McDonald, 97, came in a wheel chair to accept to the award. He said, “I am so glad for the Sikh community and am happy for you all and hope that peace prevails in South Asia.” He was a US ambassador in Ireland appointed by President Carter.
United Sikh Mission, led by Rashpal Singh Dhindsa, started the campaign on Kartarpur Corridor in 2005 and it lobbied the political leaders of all political parties in India and Pakistan. It worked with Former US Ambassador John Mcdonald’s organization, Institute of Multi-track Diplomacy (IMTD) to highlight the importance of this peace corridor.
McDonald made a special trip to India-Pakistan border in 2008 and he recommended that this site be declared a peace zone. McDonald was shocked to see the barbed wire that separated Dera Baba Nanak from Kartarpur. This prompted the then home minister Pranab Mukherjee to make a trip to Dera Baba Nanak in 2009 and make a promise to look into the issue of opening of this corridor.
Late Kuldeep Singh Wadala had started organizing the monthly prayers on Sangrand from 2003 onwards and he continued with this public display of Sikh sentiments even during high border tensions between India and Pakistan in the last two decades. 219th prayer was held this month at Dera Baba Nanak, a tradition started by him. This helped raise the issue in the media and among the political circles. McDonald commissioned Surinder Singh, head of an engineering firm in Washington to do a feasibility study on the construction of a corridor at the border and building a bridge over River Ravi.
Singh devised the plan in 2010 and it was presented to governments in India and Pakistan. Every visiting dignitary from India and Pakistan would be lobbied on this issue and finally Punjab Assembly passed a resolution on December 14, 2018 supporting Kartarpur Corridor and also seeking an India-Pak land swap deal on Kartarpur. Lakha Singh, a farmer at the border region at Dera Baba Nanak also offered 16 acres of his own land to facilitate the corridor in case if governments on either side made an excuse regarding the land issue.
Finally, this issue got a major boost at the inauguration ceremony of Prime Minister Imran Khan when Navjot Singh Sidhu, a visiting leader from Punjab was given a promise by the Pakistan Army Chief Bajwa. Subsequently, Imran Khan offered to build the corridor and Narendra Modi responded positively and now both governments are working together though challenging at times to finish the corridor before November 2019 at the Guru Nanak’s 550th birth-anniversary.
Many others have played a role in this saga. B. S. Goraya, an activist had started a website www.kartarpur.com which apprised people about progress made on Kartarpur Corridor. On November 7, 2009, an event was initiated by Sikhs based in the US, under the aegis of an organisation called ‘Teri Sikhi’ to lobby in Pakistan and in India. Union Cabinet Minister M. S. Gill had also persuaded the leadership of Congress Party to support this idea.
Dr. Rajwant Singh, Secretary of GGSF, said, “We are thankful to all those who have worked on this issue and helped in bringing to fruition a long desired dream of the Sikhs to see the Gurdwara of Kartarpur where Guru Nanak lived for 18 years.
He added, “United Sikh Mission and IMTD continued their efforts while many thought that this is an impossible dream and many were convinced that both warring nations will never come together on this issue. But the spirit of Guru Nanak has created miraculous circumstances that this is now possible. It was important to highlight these unsung heroes who have not only helped in fulfilling the dreams of millions of Sikhs but also building peace in the South Asian region.”
Ramesh Singh Arora, First Sikh member of the Punjab Assembly in Pakistan, also spoke and was honored for his positive role in passing the Anand Marriage Act in the Punjab Assembly.
Harjot Singh was honored with Sewa Award for teaching Gatka to the youth in Washington area and at GGSF.
GGSF has honored many activists and organizations since 1995. It has also honored US Attorney General Eric Holder and Police Officer Brian Murphy for helping Sikhs during and in the aftermath of the attack on Sikh Gurdwara in Wisconsin in 2012. Last year, it had honored Guru Nanak Seva Truck which provides food to underprivileged children in the poor neighborhood in Washington and in other parts of US.
GGSF is based in Washington and since 1985, it has played a key role in representing Sikh issues with the leaders in Washington and has organized youth programs and has trained hundreds of youth in Sikhi. It also represents Sikhism in the interfaith affairs in Washington and works with many national and international organizations. It also runs Gurmat School and Camp Gurmat for Sikh youth.
ਕਰਤਾਰਪੁਰ ਲਾਂਘੇ ਲਈ ਕਾਰਜ ਕਰਨ ਵਾਲੇ ਕਾਰਕੁੰਨਾਂ ਦਾ ਅਮਰੀਕਾ ਚ ਸਨਮਾਨ!
April 16, 2019 – ਵਾਸ਼ਿੰਗਟਨ ਅਧਾਰਤ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸਿਰੇ ਚਾੜ੍ਹਨ ਵਿੱਚ ਸੁਚੱਜੀ ਭੂਮਿਕਾ ਨਿਭਾਉਣ ਵਾਲੇ ਕਾਰਕੁੰਨਾਂ ਨੂੰ ਸਨਮਾਨਿਤ ਕੀਤਾ ਗਿਆ। ਲਾਂਘੇ ਦੇ ਖੁੱਲ੍ਹਣ ਨਾਲ ਭਾਰਤ ਵਿੱਚ ਵੱਸਦੇ ਸਿੱਖ ਬਗੈਰ ਵੀਜ਼ੇ ਦੇ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ, ਜਿੱਥੇ ਉਹਨਾਂ ਜਿੰਦਗੀ ਦੇ ਆਖਰੀ ਸਾਲ ਗੁਜ਼ਾਰੇ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨਾਰੋਵਾਲ ਦੇ ਦਰਸ਼ਨ ਕਰ ਸਕਣਗੀਆਂ।
ਸਨਮਾਨ ਪ੍ਰਾਪਤ ਕਰਨ ਵਾਲੇ ਸਨ – ਲਾਸ ਏਂਜਲਸ ਦੇ ਯੂਨਾਈਟਡ ਸਿੱਖ ਮਿਸ਼ਨ, ਕੁਲਦੀਪ ਸਿੰਘ ਵਡਾਲਾ(ਮਰਹੂਮ ਅਕਾਲੀ ਆਗੂ), ਮਲਟੀ ਟਰੈਕ ਡਿਪਲੋਮਸੀ(ਵਾਸ਼ਿੰਗਟਨ) ਦੇ ਜੋਹਨ ਮਕਡੋਨਲਡ ਅਤੇ ਇੰਜੀਨੀਅਰ ਸੁਰਿੰਦਰ ਸਿੰਘ – ਨੂੰ 2 ਦਹਾਕਿਆਂ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੀਤੇ ਜਾ ਰਹੇ ਯਤਨਾਂ ਲਈ ਸਨਮਾਨਿਆ ਗਿਆ।
ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਸ ਸਰਬਜੀਤ ਸਿੰਘ ਸਿੱਧੂ ਨੇ ਕਿਹਾ ਕਿ ” ਸਾਡੀ ਸੰਸਥਾ ਹਰ ਸਾਲ ਸਿੱਖ ਭਾਈਚਾਰੇ ਦੀ ਭਲਾਈ ਲਈ ਕਾਰਜ ਕਰਨ ਵਾਲੀਆਂ ਅਜਿਹੀਆਂ ਸਖਸ਼ੀਅਤਾਂ ਅਤੇ ਜਥੇਬੰਦੀਆਂ ਨੂੰ ਸਨਮਾਨਿਤ ਕਰਦੀ ਹੈ। ਏਸ ਸਾਲ ਅਸੀਂ ਕਰਤਾਰਪੁਰ ਲਾਂਘੇ,ਜੋ ਕੇ ਸਮੁੱਚੇ ਸੰਸਾਰ ਵਿੱਚ ਵੱਸਦੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ, ਲਈ ਜੀਅ ਤੋੜ ਕਾਰਜ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਕਾਰਜ ਦੀ ਮਹਤੱਤਾ ਨੂੰ ਸਮਝਦਿਆਂ ਉਹਨਾਂ ਨੂੰ ਸਨਮਾਨਿਤ ਕਰਨ ਦਾ ਨਿਰਣਾ ਲਿਆ।”
ਆਇਰਲੈਂਡ ਵਿੱਚ ਅਮਰੀਕੀ ਦੂਤ ਵਜੋਂ ਸੇਵਾਵਾਂ ਨਿਭਾਅ ਚੁੱਕੇ ਜੋਹਨ ਮਕਡੋਨਲਡ (97) ਵ੍ਹੀਲ ਚੇਅਰ ਉੱਤੇ ਸਨਮਾਨ ਲੈਣ ਲਈ ਆਏ ਅਤੇ ਕਿਹਾ ” ਮੈਂ ਸਿੱਖ ਭਾਈਚਾਰੇ ਲਈ ਬਹੁਤ ਖੁਸ਼ ਹਾਂ ਅਤੇ ਉਮੀਦ ਕਰਦਾ ਹਾਂ ਕਿ ਦੱਖਣੀ ਏਸ਼ੀਆ ਵਿੱਚ ਇਸ ਲਾਂਘੇ ਨਾਲ ਸ਼ਾਂਤੀ ਬਣੇਗੀ।”
ਸ ਰਸ਼ਪਾਲ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਯੂਨਾਈਟਡ ਸਿੱਖ ਮਿਸ਼ਨ ਵਲੋਂ ਕਰਤਾਰਪੁਰ ਲਾਂਘੇ ਲਈ ਮੁਹਿੰਮ 2005 ਵਿੱਚ ਸ਼ੁਰੂ ਕੀਤੀ ਗਈ ਸੀ। ਉਹਨਾਂ ਭਾਰਤ ਅਤੇ ਪਾਕਿਸਤਾਨ ਵਿਚਲੇ ਸਿਆਸੀ ਆਗੂਆਂ ਨਾਲ ਲਾਂਘੇ ਸੰਬੰਧੀ ਤਾਲਮੇਲ ਬਣਾਇਆ ਅਤੇ ਜੋਹਨ ਮਕਡੋਨਲਡ ਦੀ ਸੰਸਥਾ ਮਲਟੀ ਟਰੈਕ ਡਿਪਲੋਮਸੀ ਨਾਲ ਲਾਂਘੇ ਦੀ ਮਹਤੱਤਾ ਬਾਰੇ ਪ੍ਰਚਾਰ ਕਰਨ ਲਈ ਕਾਰਜ ਕੀਤਾ। ਜੋਹਨ ਮਕਡੋਨਲਡ ਨੇ 2008 ਵਿਚ ਭਾਰਤ ਪਾਕਿਸਤਾਨ ਸਰਹੱਦ ਦੀ ਯਾਤਰਾ ਕੀਤੀ, ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਨੂੰ ਵੰਡਦੀ ਤਾਰ ਵੇਖਕੇ ਜੋਹਨ ਮਕਡੋਨਲਡ ਬਹੁਤ ਹੈਰਾਨ ਹੋਏ ਸਨ। ਇਸ ਮਗਰੋਂ 2009 ਚ ਭਾਰਤੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਡੇਰਾ ਬਾਬਾ ਨਾਨਕ ਗਏ ਅਤੇ ਲਾਂਘੇ ਦੇ ਮਸਲੇ ਵੱਲ ਧਿਆਨ ਦੇਣ ਦਾ ਵਾਅਦਾ ਕੀਤਾ।
ਮਰਹੂਮ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਨੇ ਲਾਂਘੇ ਪ੍ਰਤੀ ਸਿੱਖ ਭਾਵਨਾਵਾਂ ਨੂੰ ਦਰਸਾਉਂਦਿਆ 2003 ਤੋਂ ਆਏ ਮਹੀਨੇ ਦੀ ਸੰਗਰਾਂਦ ਮੌਕੇ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦੀ ਅਰਦਾਸ ਲਈ ਸੰਗਤ ਲੈ ਕੇ ਜਾਣੀ ਸ਼ੁਰੂ ਕੀਤੀ ਸੀ। ਵਡਾਲਾ ਦੀ ਸ਼ੁਰੂ ਕੀਤੀ ਇਹ ਰੀਤ ਅਜੇ ਵੀ ਚੱਲ ਰਹੀ ਹੈ।
ਮਕਡੋਨਲਡ ਵਲੋਂ ਵਾਸ਼ਿੰਗਟਨ ਅਧਾਰਿਤ ਇੰਜੀਨੀਅਰ ਸੁਰਿੰਦਰ ਸਿੰਘ ਦੀਆਂ ਸੇਵਾਵਾਂ ਲੈ ਲਾਂਘੇ ਦਾ ਨਕਸ਼ਾ ਤਿਆਰ ਕੀਤਾ ਗਿਆ ਸੀ ਜਿਸ ਨੂੰ ਨੇਪਰੇ ਚਾੜ੍ਹਨ ਮਗਰੋਂ ਇਸ ਨੂੰ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਅੱਗੇ ਪੇਸ਼ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਨੇ 14 ਦਸੰਬਰ,2018 ਨੂੰ ਕਰਤਾਰਪੁਰ ਲਾਂਘੇ ਦੇ ਹੱਕ ਵਿੱਚ ਮਤਾ ਪ੍ਰਵਾਨ ਕੀਤਾ ਅਤੇ ਭਾਰਤ ਅਤੇ ਪਾਕਿਸਤਾਨ ਸਰਕਾਰ ਪਾਸੋਂ ਇਸ ਲਈ ਸਹਿਯੋਗ ਮੰਗਿਆ। ਭਾਰਤੀ ਪੰਜਾਬ ਵਿਚਲੀ ਗੁਰੂ ਨਾਨਕ ਨਾਮ ਲੇਵਾ ਸੰਗਤ ਅੰਦਰ ਇਸ ਲਾਂਘੇ ਨੂੰ ਲੈ ਕੇ ਬਹੁਤ ਉਤਸ਼ਾਹ ਹੈ, ਸਰਹੱਦੀ ਇਲਾਕੇ ਦੇ ਕਿਸਾਨ ਲੱਖਾ ਸਿੰਘ ਨੇ ਆਪਣੀ 16 ਕਿਲ੍ਹੇ ਜਮੀਨ ਮੁਫਤ ਵਿਚ ਲਾਂਘੇ ਦੀ ਉਸਾਰੀ ਲਈ ਸਰਕਾਰ ਨੂੰ ਦੇ ਦਿੱਤੀ।
ਅਖੀਰੀ, ਲਾਂਘੇ ਨੂੰ ਖੋਲ੍ਹੇ ਜਾਣ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਓਦੋਂ ਮਿਲਿਆ ਜਦੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਾਜਪੋਸ਼ੀ ਮੌਕੇ ਪਾਕਿਸਤਾਨ ਗਏ ਭਾਰਤੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਫੌਜ ਮੁਖੀ ਕੰਵਰ ਜਾਵੇਦ ਬਾਜਵਾ ਨੇ ਪਾਕਿਸਤਾਨ ਵਲੋਂ ਲਾਂਘਾ ਖੋਲ੍ਹੇ ਜਾਣ ਦੇ ਵਿਚਾਰ ਬਾਰੇ ਦੱਸਿਆ।
ਲਾਂਘੇ ਦੀ ਇਸ ਮੁਹਿੰਮ ਵਿਚ ਹੋਰ ਵੀ ਅਨੇਕਾਂ ਸ਼ਖ਼ਸੀਅਤਾਂ ਅਤੇ ਜਥੇਬੰਦੀਆਂ ਨੇ ਉਸਾਰੂ ਭੂਮਿਕਾ ਨਿਭਾਈ ਹੈ।
ਇਸ ਮੌਕੇ ਗੁਰੂ ਗੋਬਿੰਦ ਸਿੰਘ ਸੰਸਥਾ ਦੇ ਸਕੱਤਰ ਸ ਰਾਜਵੰਤ ਸਿੰਘ ਨੇ ਕਿਹਾ “ਅਸੀਂ ਉਹਨਾਂ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਗੁਰੂ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਸੀਸ ਨਿਵਾਉਣ ਲਈ ਬਹਿਬਲ ਸਿੱਖਾਂ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਆਪਣਾ ਤਾਣ ਲਾਇਆ।
ਉਹਨਾਂ ਅੱਗੇ ਕਿਹਾ ਕਿ ਯੂਨਾਈਟਡ ਸਿੱਖ ਮਿਸ਼ਨ ਅਤੇ ਮਲਟੀ ਟ੍ਰੈਕ ਡਿਪਲੋਮਸੀ ਨੇ ਉਸ ਵੇਲੇ ਵੀ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਜਦੋਂ ਲੱਗਦਾ ਸੀ ਕਿ ਲਾਂਘਾ ਖੁਲ੍ਹਣਾ ਅਸੰਭਵ ਹੈ ਪਰ ਗੁਰੂ ਨਾਨਕ ਦੀ ਕਿਰਪਾ ਨਾਲ ਅੱਜ ਅਸੀਂ ਇਸ ਦੇ ਬਹੁਤ ਨੇੜੇ ਪੁੱਜ ਗਏ ਹਾਂ। ਇਹ ਜਰੂਰੀ ਸੀ ਕਿ ਗੁਰੂ ਨਾਨਕ ਦੇ ਘਰ ਦਾ ਰਾਹ ਖੁੱਲ੍ਹਵਾਉਣ ਲਈ ਅਥੱਕ ਯਤਨ ਕਰਨ ਵਾਲਿਆਂ ਦੀ ਮਿਹਨਤ ਨੂੰ ਪਛਾਣਿਆਂ ਜਾਵੇ ਜੋ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਦੱਖਣੀ ਏਸ਼ੀਆ ਵਿੱਚ ਸਥਾਈ ਅਮਨ ਲਿਆਉਣ ਲਈ ਸਹਾਈ ਹੋਵੇਗੀ।
ਇਸ ਮੌਕੇ ਪਾਕਿਸਤਾਨੀ ਪੰਜਾਬ ਦੀ ਵਿਧਾਨ ਸਭਾ ਦੇ ਪਹਿਲੇ ਸਿੱਖ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਵੀ ਆਪਣੇ ਵਿਚਾਰ ਸੰਗਤ ਅੱਗੇ ਰੱਖੇ ਅਤੇ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਆਨੰਦ ਮੈਰਿਜ ਐਕਟ ਪਾਸ ਕਰਵਾਉਣ ਲਈ ਕੀਤੇ ਗਏ ਯਤਨਾਂ ਲਈ ਸਨਮਾਨਿਆ ਗਿਆ।
[Press release from Guru Gobind Singh Foundation]
RELATED STORIES:
Washington Sikhs honor Pakistani Tahir Kayani for preserving Sikh gurdwaras in Jhelum (Asia Samachar, 18 March 2019)
Pakistan PM Khan lays foundation stone for long-awaited Kartarpur corridor (Asia Samachar, 28 Nov 2018)
First Sikh PRO at Pakistan’s Punjab Governor House (Asia Samachar, 19 Jan 2019)
[ASIA SAMACHAR is an online newspaper for Sikhs / Punjabis in Asia. How to reach us: Facebook message or WhatsApp +6017-335-1399. Our email: editor@asiasamachar.com. For obituary announcements, click here]